
Advertise on podcast: SBS Punjabi - ਐਸ ਬੀ ਐਸ ਪੰਜਾਬੀ
Rating
4.6from
This podcast has
1661 episodes
Language
PunjabiPublisher
SBSExplicit
No
Date created
2010/02/09
Latest episode
2026/09/24
Average duration
9 min.
Release period
1 days
Description
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Unlock SBS Punjabi - ਐਸ ਬੀ ਐਸ ਪੰਜਾਬੀ podcast Email contact info,
Listeners & Audience details
Email contact information
Direct podcast contact details

Listeners
Audience numbers & engagement insights

Audience details
Podcast Insights

Social media
Check SBS Punjabi - ਐਸ ਬੀ ਐਸ ਪੰਜਾਬੀ social media presence
Podcast episodes
Check latest episodes from SBS Punjabi - ਐਸ ਬੀ ਐਸ ਪੰਜਾਬੀ podcast
ਬਾਲੀਵੁੱਡ ਗੱਪਸ਼ੱਪ: ਭਾਰਤੀ ਫ਼ਿਲਮਾਂ ਦੇ ਨਵੇਂ 18-ਮੈਂਬਰੀ ਸੈਂਸਰ ਬੋਰਡ ਵਿੱਚ ਹੰਸ ਰਾਜ ਹੰਸ ਸ਼ਾਮਲ
2026/09/24
ਭਾਰਤੀ Central Board of Film Certification (CBFC) ਵਿੱਚ ਹੋਈ ਵੱਡੀ ਤਬਦੀਲੀ ਤੋਂ ਬਾਅਦ ਇਕ ਨਵੀਂ 18 ਮੈਂਬਰੀ ਬੋਰਡ ਦੀ ਨਿਯੁਕਤ ਕੀਤੀ ਗਈ ਹੈ ਜਿਸ ਵਿੱਚ ਪੰਜਾਬੀ ਗਾਇਕ, ਨੇਤਾ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਹੰਸ ਰਾਜ ਹੰਸ ਦੇ ਨਾਲ, ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ, ਅਦਾਕਾਰ ਸੁਨੀਲ ਸ਼ੈੱਟੀ, ਪੰਕਜ ਤ੍ਰਿਪਾਠੀ ਅਤੇ ਹੋਰ ਫਿਲਮ ਤੇ ਸੰਗੀਤ ਨਾਲ ਜੁੜੀਆਂ ਹਸਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੋਰਡ ਦੇ ਪ੍ਰਮਾਣੀਕਰਨ (Certificaiton) ਨਿਯਮਾਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਇਸ ਆਡੀਓ ਵਿੱਚ ਜਾਣੋ ਪੂਰਾ ਵੇਰਵਾ ਅਤੇ ਹੋਰ ਬਾਲੀਵੁੱਡ ਖ਼ਬਰਾਂ ਦੀ ਜਾਣਕਾਰੀ।
#sbsaudiopodcast
'ਪਰਾਏ ਹੱਥੀਂ 32 ਦੇ 33 ਹੋਣੇ ਔਖੇ ਨੇ': ਕੀ ਤੁਸੀਂ ਇਸ ਅਖਾਣ ਦੀ ਕਹਾਣੀ ਜਾਣਦੇ ਹੋ?
2026/09/24
ਐਸ ਬੀ ਐਸ ਪੰਜਾਬੀ ਦੀ ਨਵੀਂ ਪੌਡਕਾਸਟ ਲੜੀ 'ਅਖਾਣ ਕਹਾਣੀ' ਵਿੱਚ ਅਸੀਂ ਪੰਜਾਬੀ ਭਾਸ਼ਾ ਦੇ ਪੁਰਾਣੇ, ਵਿਸਰੇ ਹੋਏ ਅਤੇ ਲੋਕ-ਜੀਵਨ ਨਾਲ ਜੁੜੇ ਅਖਾਣਾਂ ਦੀਆਂ ਦਿਲਚਸਪ ਕਹਾਣੀਆਂ, ਉਨ੍ਹਾਂ ਦੇ ਇਤਿਹਾਸ, ਮੂਲ ਅਤੇ ਅਸਲ ਅਰਥਾਂ ਨੂੰ ਖੰਗਾਲ ਰਹੇ ਹਾਂ। ਇਸ ਕੜੀ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬੀ ਦੇ ਪ੍ਰਸਿੱਧ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ਗੱਲਬਾਤ ਕਰਦੇ ਹਨ। ਸੁਣੋ ਅਖਾਣ 'ਪਰਾਏ ਹੱਥੀਂ 32 ਦੇ 33 ਹੋਣੇ ਔਖੇ ਨੇ' ਕਿਵੇਂ ਹੋਂਦ ਵਿੱਚ ਆਇਆ, ਇਸ ਦਾ ਅਸਲ ਭਾਵ ਕੀ ਹੈ ਅਤੇ ਅੱਜ ਦੇ ਸਮੇਂ ਵਿੱਚ ਇਹ ਸਾਡੇ ਸਮਾਜ ਅਤੇ ਰੋਜ਼ਾਨਾ ਜੀਵਨ ਨਾਲ ਕਿਸ ਤਰ੍ਹਾਂ ਜੁੜਦਾ ਹੈ।
ਡੈਂਟਿਸਟਰੀ ਤੋਂ ਸੋਸ਼ਲ ਵਰਕ ਤੱਕ, ਸਿੱਖਣ ਦਾ ਸਫ਼ਰ ਜਾਰੀ ਰੱਖ ਰਹੇ ਹਨ ਡਾ. ਹਰਵਿੰਦਰ ਸਰਾਂ
2026/09/23
ਸਿਡਨੀ ਨਿਵਾਸੀ ਡਾ. ਹਰਵਿੰਦਰ ਸਰਾਂ ਨੇ Western Sydney University ਤੋਂ Master of Health Sciences ਪੂਰੀ ਕਰਨ ਤੋਂ ਬਾਅਦ Australian Dental Council (ADC) ਦੀਆਂ ਪ੍ਰੀਖਿਆਵਾਂ ਪਾਸ ਕਰਕੇ ਆਸਟ੍ਰੇਲੀਆ ਵਿੱਚ ਡੈਂਟਿਸਟ ਵਜੋਂ ਪ੍ਰੈਕਟਿਸ ਕਰਨ ਦਾ ਲਾਇਸੈਂਸ ਹਾਸਲ ਕੀਤਾ। ਇਸ ਦੇ ਨਾਲ ਹੀ ਉਹ Master of Social Work ਦੀ ਪੜ੍ਹਾਈ ਵੀ ਕਰ ਰਹੇ ਹਨ। SBS Punjabi ਨਾਲ ਗੱਲਬਾਤ ਦੌਰਾਨ ਡਾ. ਸਰਾਂ ਨੇ ਏਡੀਸੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ, ਕੰਮ ਤੇ ਨਿੱਜੀ ਜ਼ਿੰਦਗੀ ਵਿਚਕਾਰ ਸੰਤੁਲਨ ਬਣਾਉਣ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਉਹ ਸਿੱਖਿਆ ਨੂੰ ਸਿਰਫ਼ ਨੌਕਰੀ ਹਾਸਲ ਕਰਨ ਦਾ ਸਾਧਨ ਨਹੀਂ, ਸਗੋਂ ਵਿਅਕਤੀ ਅਤੇ ਸਮਾਜ ਦੇ ਵਿਕਾਸ ਦਾ ਇੱਕ ਰਸਤਾ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਸਹੀ ਯੋਜਨਾਬੰਦੀ ਅਤੇ ਸਮੇਂ ਦਾ ਸੰਤੁਲਿਤ ਪ੍ਰਬੰਧਨ ਜ਼ਿੰਦਗੀ ਵਿੱਚ ਕਿਵੇਂ ਮਦਦਗਾਰ ਹੋ ਸਕਦਾ ਹੈ। ਗੱਲਬਾਤ ਪੌਡਕਾਸਟ ਰਾਹੀਂ ਸੁਣੋ।
ਖ਼ਬਰਨਾਮਾ: ਨਵੀਂ ਪਰਵਾਸ ਨੀਤੀ ਕਾਰਨ Northern Territory 'ਚ ਅੰਬਾਂ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ
2026/09/23
ਆਸਟ੍ਰੇਲੀਆ ਦੇ Working Holiday visa program ਵਿੱਚ ਐਲਾਨੀਆਂ ਤਬਦੀਲੀਆਂ ਨੂੰ ਲੈਕੇ ਚਿੰਤਾਵਾਂ ਵੱਧ ਰਹੀਆਂ ਹਨ, ਜਿਸ ਕਾਰਨ ਅੰਬ ਉਤਪਾਦਕਾਂ ਨੇ ਚੇਤਾਵਣੀ ਦਿੱਤੀ ਹੈ ਕਿ ਫ਼ਲ ਤੋੜਨ ਤੋਂ ਪਹਿਲਾਂ ਹੀ ਖੇਤਾਂ ਵਿੱਚ ਸੜ ਸਕਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਨਵੀਆਂ ਵੀਜ਼ਾ ਸੀਮਾਵਾਂ, ਜਿਸ ਤਹਿਤ ਬੈਕਪਕਰਾਂ ਨੂੰ ਆਪਣੇ ਪਹਿਲੇ ਸਾਲ ਤੋਂ ਬਾਅਦ ਬੈਲਟ ਪ੍ਰਣਾਲੀ ਰਾਹੀਂ ਅਰਜ਼ੀ ਦੇਣੀ ਪਵੇਗੀ, ਨਾਲ ਵਾਢੀ ਦੇ ਸਮੇਂ ਮਜ਼ਦੂਰਾਂ ਦੀ ਕਮੀਂ ਹੋ ਸਕਦੀ ਹੈ। ਪੂਰਾ ਵੇਰਵਾ ਅਤੇ ਅੱਜ ਦੀਆਂ ਚੋਣਵੀਆਂ ਖਬਰਾਂ ਜਾਨਣ ਲਈ ਸੁਣੋ ਇਹ ਆਡੀਓ।
#sbsaudiopodcast
ਪਾਕਿਸਤਾਨ ਡਾਇਰੀ: ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਗ੍ਰਿਫ਼ਤਾਰ
2026/09/23
ਪਾਕਿਸਤਾਨ ਦੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੀਆਂ ਯੋਜਨਾਵਾਂ 'ਤੇ ਸਰਕਾਰ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਦੌਰਾਨ ਹੋਈ ਹੈ। ਤਿੰਨਾਂ ਭੈਣਾਂ ਅਲੀਮਾ ਖ਼ਾਨ, ਉਜ਼ਮਾ ਖ਼ਾਨ ਅਤੇ ਨੂਰੀਨ ਨਿਆਜ਼ੀ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਸਾਰੀਆਂ ਨੂੰ ਹਿਰਾਸਤ 'ਚ ਲੈ ਕੇ ਇੱਕ ਵਾਰੰਟ ਦੇ ਤਹਿਤ 30 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਤੋਂ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
#sbsaudiopodcast
"ਕੀ ਕਲਾਕਾਰਾਂ ਦੇ ਬੋਲਣ 'ਤੇ ਪਾਬੰਦੀ ਹੋਣੀ ਚਾਹੀਦੀ ਹੈ?": ਵਿਵਾਦਾਂ 'ਚ ਘਿਰੇ ਪੌਪ ਸਟਾਰ ਐਡ ਸ਼ੀਰਨ ਦਾ ਵੱਡਾ ਸਵਾਲ
2026/09/22
ਐਡ ਸ਼ੀਰਨ ਨੇ ਆਪਣੇ ਅਮਰੀਕੀ ਦੌਰੇ ਦੌਰਾਨ ਸਹਿ-ਕਲਾਕਾਰ ਮੈਕਲਮੋਰ ਅਤੇ ਫ਼ਲਸਤੀਨ ਦੇ ਸਮਰਥਨ ਨਾਲ ਜੁੜੇ ਵਿਵਾਦ 'ਤੇ ਆਖ਼ਰਕਾਰ ਚੁੱਪੀ ਤੋੜੀ ਹੈ। ਇਸ ਐਪੀਸੋਡ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਬੋਲਣ ਦੀ ਆਜ਼ਾਦੀ, ਰਾਜਨੀਤੀ ਅਤੇ ਲਾਈਵ ਸੰਗੀਤ ਨਾਲ ਜੁੜੇ ਇਸ ਵਿਵਾਦ ਨੇ ਪ੍ਰਸ਼ੰਸਕਾਂ ਨੂੰ ਵੰਡਿਆ, ਵਿਰੋਧ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਅਤੇ ਐਡ ਸ਼ੀਰਨ ਨੂੰ ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਮੁੱਦਿਆਂ ਵਿੱਚੋਂ ਇੱਕ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ। ਮੈਕਲਮੋਰ ਦੇ ਸਮਰਥਨ ਵਿੱਚ ਕੁੱਝ ਹੋਰ ਕਲਾਕਾਰਾਂ ਦੇ ਟੂਰ ਤੋਂ ਹਟਣ ਤੋਂ ਬਾਅਦ, ਸ਼ੀਰਨ ਮੁੜ ਸਟੇਜ ’ਤੇ ਪਰਤੇ ਹਨ। ਉਨ੍ਹਾਂ ਨੇ ਇਜ਼ਰਾਈਲ ਅਤੇ ਗਾਜ਼ਾ ਬਾਰੇ ਜਨਤਕ ਤੌਰ ’ਤੇ ਗੱਲ ਕੀਤੀ ਹੈ ਅਤੇ ਇਹ ਸਵਾਲ ਵੀ ਚੁੱਕਿਆ ਕਿ, ਕੀ ਸੰਗੀਤ ਸਮਾਗਮਾਂ ਦੇ ਸਥਾਨਾਂ ਨੂੰ ਇਹ ਤੈਅ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਕਿ ਕਲਾਕਾਰ ਕੀ ਕਹਿ ਸਕਦੇ ਹਨ। ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।
#sbsaudiopodcast
ਖ਼ਬਰਨਾਮਾ: ਗ੍ਰੈਂਡ ਫਾਈਨਲ ਵੀਕਐਂਡ ਦੌਰਾਨ ਘਰੇਲੂ ਹਿੰਸਾ ਰੋਕਣ ਲਈ NSW ਵਿੱਚ ਵਾਧੂ ਪੁਲਿਸ ਤਾਇਨਾਤ
2026/09/22
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਦਾ ਕਹਿਣਾ ਹੈ ਕਿ ਐਨਆਰਐਲ (NRL) ਅਤੇ ਏਐਫਐਲ (AFL) ਗ੍ਰੈਂਡ ਫਾਈਨਲ ਦੇ ਵੀਕਐਂਡ ਦੌਰਾਨ ਘਰੇਲੂ ਹਿੰਸਾ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਇਲਾਕਿਆਂ ਵਿੱਚ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ। ਪ੍ਰੀਮੀਅਰ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਪੁਲਿਸ ਦੇ ਸਾਧਨ ਵਧਾਏ ਜਾਣਗੇ, ਉੱਥੇ ਹੀ ਇਹ ਵੀ ਬਹੁਤ ਜ਼ਰੂਰੀ ਹੈ ਕਿ ਜੇਕਰ ਲੋਕਾਂ ਨੂੰ ਸ਼ੋਸ਼ਣ ਜਾਂ ਹਿੰਸਾ ਦੇ ਕੋਈ ਵੀ ਸ਼ੁਰੂਆਤੀ ਸੰਕੇਤ ਦਿਖਾਈ ਦੇਣ, ਤਾਂ ਉਹ ਇਸ ਖਿਲਾਫ਼ ਆਵਾਜ਼ ਜ਼ਰੂਰ ਚੁੱਕਣ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
#sbsaudiopodcast
ਪੰਜਾਬੀ ਡਾਇਰੀ: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਪੰਥ 'ਚੋਂ ਛੇਕਿਆ
2026/09/22
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੂੰ ਬਲਾਤਕਾਰ ਦੇ ਦੋਸ਼ਾਂ ਕਾਰਨ 'ਖਾਲਸਾ ਪੰਥ' ਵਿੱਚੋਂ ਛੇਕ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗ੍ਰੰਥੀ ਮਲਕੀਤ ਸਿੰਘ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਹੈ। ਜ਼ਿਕਰਯੋਗ ਕਿ ਅਜਿਹਾ ਇੱਕ ਔਰਤ ਵੱਲੋਂ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਦੋਸ਼ ਲਗਾਏ ਜਾਣ ਬਾਅਦ ਕੀਤਾ ਗਿਆ ਹੈ। ਇਹ ਅਤੇ ਪੰਜਾਬ ਦੀਆਂ ਹੋਰ ਮੁੱਖ ਖ਼ਬਰਾਂ ਲਈ, ਇਹ ਪੌਡਕਾਸਟ ਸੁਣੋ।
#sbsaudiopodcast
ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਰਹਿਣ ਵਾਲਿਆਂ ਖ਼ਿਲਾਫ਼ ਸਖ਼ਤੀ, ਡਿਟੈਂਸ਼ਨ ਅਤੇ ਡਿਪੋਰਟ ਕਰਨ ਦੇ ਆਦੇਸ਼
2026/09/21
ਆਸਟ੍ਰੇਲੀਆ ਦੀ ਲੇਬਰ ਸਰਕਾਰ ਨੇ ਨਵੀਂ ਪ੍ਰਵਾਸ ਨੀਤੀ ਤਹਿਤ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਖ਼ਿਲਾਫ਼ ਡਿਟੈਂਸ਼ਨ ਅਤੇ ਡਿਪੋਰਟ ਦੀ ਕਾਰਵਾਈ ਸਖ਼ਤ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਸਰਕਾਰ 250 ਬਿਸਤਰਿਆਂ ਵਾਲਾ ਡਿਟੈਂਸ਼ਨ ਕੇਂਦਰ ਬਣਾਉਣ ਅਤੇ 100 ਨਵੇਂ ਪਾਲਣਾ ਅਧਿਕਾਰੀ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਜਿੱਥੇ ਕੁਝ ਲੋਕਾਂ ਨੇ ਇਸ ਦਾ ਸਵਾਗਤ ਕੀਤਾ ਜਦਕਿ ਦੂਜੇ ਪਾਸੇ ਆਲੋਚਕਾਂ ਨੇ ਸਰਕਾਰ ’ਤੇ ਡੋਨਲਡ ਟਰੰਪ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ, ਗ੍ਰਹਿ ਮਾਮਲਿਆਂ ਦੇ ਮੰਤਰੀ ਨੇ ਇਸ ਤੁਲਨਾ ਨੂੰ ਰੱਦ ਕੀਤਾ ਹੈ। ਕੀ ਹਨ ਇਹ ਨਵੇਂ ਨਿਯਮ ਅਤੇ ਇਨ੍ਹਾਂ ਦਾ ਕੀ ਅਸਰ ਪੈ ਸਕਦਾ ਹੈ? ਜਾਣੋ ਮਾਹਿਰਾਂ ਦੀ ਰਾਇ ਇਸ ਪੋਡਕਾਸਟ ਵਿੱਚ।
#sbsaudiopodcast
ਖ਼ਬਰਨਾਮਾ: ਪ੍ਰਧਾਨ ਮੰਤਰੀ ਐਲਬਨੀਜ਼ੀ ਨੇ UNSC ਸੀਟ ਲਈ ਸ਼ੁਰੂ ਕੀਤੀ ਮੁਹਿੰਮ
2026/09/21
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸੀਟ ਲਈ ਆਸਟ੍ਰੇਲੀਆ ਦੀ ਉਮੀਦਵਾਰੀ ਦੀ ਰਸਮੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸਦਾ ਥੀਮ ਹੈ: ਅਸੀਂ ਸੁਣਦੇ ਹਾਂ (We listen), ਅਸੀਂ ਭਾਈਵਾਲੀ ਕਰਦੇ ਹਾਂ (We partner), ਅਤੇ ਅਸੀਂ ਸੁਰੱਖਿਆ ਦਿੰਦੇ ਹਾਂ (We protect)। ਇਹ ਉਸ ਸਮੇਂ ਸ਼ੁਰੂ ਹੋਈ ਹੈ ਜਦੋਂ ਸੰਯੁਕਤ ਰਾਸ਼ਟਰ ਦੀ ਇੱਕ ਕਮੇਟੀ ਨੇ ਮਈ ਵਿੱਚ ਆਸਟ੍ਰੇਲੀਆ ਦੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਆਦਿਵਾਸੀ ਬੱਚਿਆਂ ਦੀ ਲਗਾਤਾਰ ਵੱਧ ਗਿਣਤੀ ’ਤੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ। ਐਲਬਨੀਜ਼ੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਾਪਸ ਆਉਣ ਤੋਂ ਬਾਅਦ ਉਹ ਫਸਟ ਨੇਸ਼ਨਜ਼ ਨੇਤਾਵਾਂ ਨਾਲ ਮੁਲਾਕਾਤ ਕਰਕੇ ਆਦਿਵਾਸੀ ਆਸਟ੍ਰੇਲੀਆਈ ਲੋਕਾਂ ਲਈ ਬਿਹਤਰ ਨਤੀਜੇ ਯਕੀਨੀ ਬਣਾਉਣ ਦੇ ਅਗਲੇ ਕਦਮਾਂ ’ਤੇ ਚਰਚਾ ਕਰਨਗੇ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
#sbsaudiopodcast
ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣੇ ਆਪ ਨਾਲ ਕਿਵੇਂ ਜੁੜੀਏ? ਡਾ. ਭਾਵਨਾ ਗੌਤਮ ਦੇ ਨੁਕਤੇ
2026/09/21
ਭਾਵਨਾ ਗੌਤਮ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਇੱਕ ਦੰਦਾਂ ਦੇ ਡਾਕਟਰ ਹਨ ਪਰ ਸੋਸ਼ਲ ਮੀਡੀਆ ਉੱਤੇ ਲੱਖਾਂ ਲੋਕਾਂ ਦੇ ਲਈ ਪ੍ਰੇਰਨਾ ਦਾ ਸਰੋਤ ਹਨ। ਆਪਣੇ ਸੋਸ਼ਲ ਮੀਡੀਆ ਰਾਹੀਂ ਉਹ ਲੋਕਾਂ ਵਿੱਚ ਸਵੈ-ਖੋਜ, ਅਧਿਆਤਮ ਖੁਸ਼ੀ ਅਤੇ ਜਿੰਦਗੀ ਦੇ ਅਸਲ ਮਾਇਨੇ ਤਲਾਸ਼ਣ ਦੀ ਲੋੜ ਉੱਤੇ ਜ਼ੋਰ ਦਿੰਦੇ ਹਨ। ਪੰਜਾਬ ਦੇ ਜਲੰਧਰ ਵਿੱਚ ਜਨਮੀ ਭਾਵਨਾ ਗੌਤਮ ਨੇ ਐਸਬੀਐਸ ਪੰਜਾਬੀ ਨਾਲ ਖੁਸ਼ ਰਹਿਣ ਦੇ ਕੁਝ ਗੁਰ ਸਾਂਝੇ ਕੀਤੇ ਹਨ। ਸੁਣੋ ਇਹ ਖਾਸ ਗੱਲਬਾਤ ਪੌਡਕਾਸਟ ਰਾਹੀਂ।
ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੀ ਗੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸਖ਼ਤੀ, ਅਮਰੀਕਾ ਵਿੱਚ ਵਿਆਜ ਦਰਾਂ ਵਧੀਆਂ ਤੇ ਹ
2026/09/18
ਆਸਟ੍ਰੇਲੀਆ ਸਰਕਾਰ ਨਵੀਂ ਪਰਵਾਸ ਨੀਤੀ ਤਹਿਤ ਦੇਸ਼ ਵਿੱਚ ਮੌਜੂਦ ਲਗਭਗ 77,000 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਕੇ ਦੇਸ਼ ਛੱਡਣ ਲਈ 'ਉਤਸ਼ਾਹਿਤ' ਕਰੇਗੀ। ਆਲੋਚਨਾ ਦੇ ਬਾਵਜੂਦ ਸਰਕਾਰ 100 ਨਵੇਂ ਕੰਪਲਾਇੰਸ ਅਫ਼ਸਰ ਭਰਤੀ ਕਰ ਰਹੀ ਹੈ ਅਤੇ ਇੱਕ ਕੁਆਰੰਟੀਨ ਸਹੂਲਤ ਨੂੰ ਡਿਟੈਂਸ਼ਨ ਸੈਂਟਰ ਵਿੱਚ ਬਦਲਣ ਦੀ ਤਿਆਰੀ 'ਚ ਹੈ। ਦੂਜੇ ਪਾਸੇ, ਅਮਰੀਕੀ ਫੈਡਰਲ ਰਿਜ਼ਰਵ ਨੇ 3 ਸਾਲਾਂ ਵਿੱਚ ਪਹਿਲੀ ਵਾਰ ਵਿਆਜ ਦਰ ਵਿੱਚ ਇੱਕ ਚੌਥਾਈ ਅੰਕ ਦਾ ਵਾਧਾ ਕੀਤਾ ਹੈ, ਜਿਸ ਦਾ ਮੁੱਖ ਕਾਰਨ ਵੱਧਦੀ ਮਹਿੰਗਾਈ ਦੱਸਿਆ ਗਿਆ ਹੈ। ਮਹਿੰਗਾਈ ਦਰ 3.4% ਹੈ, ਜੋ ਈਰਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਲਗਭਗ 1% ਵਧੀ ਹੈ। ਇਹਨਾਂ ਖ਼ਬਰਾਂ ਦੀ ਪੂਰੀ ਜਾਣਕਾਰੀ ਅਤੇ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
#sbsaudiopodcast
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ’ਚ ਬਣੇਗਾ ਦੇਸ਼ ਦਾ ਪਹਿਲਾ ਸਿੱਖ ਪ੍ਰਾਇਮਰੀ ਸਕੂਲ
2026/09/18
ਨਿਊਜ਼ੀਲੈਂਡ ਦੇ 'ਪਾਪਾਮੋਆ' ਵਿਖੇ ਦੇਸ਼ ਦਾ ਪਹਿਲਾ ਸਿੱਖ ਪ੍ਰਾਇਮਰੀ ਸਕੂਲ ਸਥਾਪਿਤ ਕਰਨ ਦੀਆਂ ਯੋਜਨਾਵਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ, ਜਿਸ ਦੀ ਰਜਿਸਟ੍ਰੇਸ਼ਨ ਅਤੇ ਵਿਕਾਸ ਦੀ ਪ੍ਰਕਿਰਿਆ 'ਗੋਬਿੰਦ ਸਰਵਰ' ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸਤਾਵਿਤ ਸਕੂਲ ਦੀ ਸ਼ੁਰੂਆਤ ਪਹਿਲਾਂ ਇੱਕ ਕਿੰਡਰਗਾਰਟਨ (ਬਾਲਵਾੜੀ) ਨਾਲ ਹੋਵੇਗੀ, ਜਿਸ ਤੋਂ ਬਾਅਦ ਇਸ ਦਾ ਵਿਸਥਾਰ ਪਹਿਲੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰਾਇਮਰੀ ਸਕੂਲ ਵਜੋਂ ਕੀਤਾ ਜਾਵੇਗਾ। ਇਸ ਸਕੂਲ ਵਿੱਚ ਨਿਊਜ਼ੀਲੈਂਡ ਦੇ ਅਧਿਕਾਰਿਤ ਪਾਠਕ੍ਰਮ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਪੰਜਾਬੀ ਭਾਸ਼ਾ ਅਤੇ ਗੁਰਮਤਿ ਸਿੱਖਿਆ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਅਤੇ ਦੁਨੀਆਂ ਦੇ ਹੋਰਨਾਂ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
#sbsaudiopodcast
ਅਖਾਣ ਕਹਾਣੀ: 'ਇੱਕ ਚੂੰਡੀ ਵੱਢਾਂ, ਨੌਂ ਮਣ ਖ਼ੂਨ ਕੱਢਾਂ' ਦਾ ਅਰਥ ਅਤੇ ਇਤਿਹਾਸ
2026/09/18
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ 'ਅਖਾਣ ਕਹਾਣੀ' ਵਿੱਚ ਪੰਜਾਬੀ ਭਾਸ਼ਾ ਦੇ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਵੇਗੀ। ਇਸ ਕੜੀ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬੀ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ਮਿਲ ਕੇ ਅਖਾਣ 'ਇੱਕ ਚੂੰਡੀ ਵੱਢਾਂ, ਨੌਂ ਮਣ ਖ਼ੂਨ ਕੱਢਾਂ' ਦੇ ਪਿਛੋਕੜ, ਭਾਵ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਦਿਲਚਸਪ ਗੱਲਬਾਤ ਕਰਦੇ ਹਨ।
ਪੁਲਿਸ ਦੀ ਵਰਦੀ ਤੋਂ ਪੌਡਕਾਸਟ ਦੇ ਮਾਈਕ ਤੱਕ: ਅੰਮ੍ਰਿਤਸਰ ਤੋਂ ਪਰਥ ਆਏ ਨੌਜਵਾਨ ਦੀ ਅਨੋਖੀ ਕਹਾਣੀ
2026/09/17
ਮਨਪ੍ਰੀਤ ਸਿੰਘ ਢਿੱਲੋਂ 2014 ਵਿੱਚ ਪੰਜਾਬ ਤੋਂ ਪਰਥ aeronautical engineering ਪੜ੍ਹਨ ਆਏ ਸਨ, ਪਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਸਫ਼ਰ ਦੀ ਉਡਾਣ ਨੇ ਇੱਕ ਅਨੋਖਾ ਮੋੜ ਲਿਆ। ਆਪਣੇ ਖੇਤਰ ਵਿੱਚ ਕੰਮ ਕਰਨ ਦੀ ਬਜਾਏ 2019 ਵਿੱਚ ਉਨ੍ਹਾਂ ਨੇ ਵੈਸਟਰਨ ਆਸਟ੍ਰੇਲੀਆ ਪੁਲਿਸ ਦੇ Family Violence Investigation Squad ਵਿੱਚ ਡਿਟੈਕਟਿਵ ਬਣਨ ਦਾ ਫੈਸਲਾ ਕੀਤਾ, ਜਿੱਥੇ ਉਹ ਘਰੇਲੂ ਹਿੰਸਾ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਹਨ। 2023 ਵਿੱਚ ਮਨਪ੍ਰੀਤ ਨੇ ਆਪਣੇ ਦੋਸਤ ਹੈਰੀ ਦਿਓਲ ਨਾਲ ‘ਪੰਜਾਬੀ ਪੌਡ’ ਨਾਮੀਂ ਪੌਡਕਾਸਟ ਸ਼ੁਰੂ ਕੀਤਾ, ਜਿੱਥੇ ਸਫ਼ਲ ਕਾਰੋਬਾਰੀ ਆਪਣੇ ਤਜਰਬੇ ਅਤੇ ਸਲਾਹ ਆਸਟ੍ਰੇਲੀਆ ਦੇ ਪੰਜਾਬੀ ਕਾਰੋਬਾਰੀਆਂ ਨਾਲ ਸਾਂਝੇ ਕਰਦੇ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਲੈ ਕੇ ਪੌਡਕਾਸਟਰ ਬਣਨ ਤੱਕ, ਮਨਪ੍ਰੀਤ ਦੇ ਇਸ ਵੱਖਰੇ ਸਫ਼ਰ ਦੀ ਪੂਰੀ ਕਹਾਣੀ ਇਸ ਗੱਲਬਾਤ ਵਿੱਚ ਸੁਣੋ।
#sbsaudiopodcast
Podcast reviews
Read SBS Punjabi - ਐਸ ਬੀ ਐਸ ਪੰਜਾਬੀ podcast reviews
Deepa thind 2015/08/01
Song
Singer
Podcast sponsorship advertising
Start advertising on SBS Punjabi - ਐਸ ਬੀ ਐਸ ਪੰਜਾਬੀ relevant audience podcasts
You may also like to advertise on these Podcasts

4.687371057
Get Sleepy: Sleep meditation and stories
Slumber Studios

4.5349500
Locked On Mets - Daily Podcast On The New York Mets
Locked On Podcast Network, Ryan Finkelstein

4.71341662
Cybersecurity Headlines
CISO Series

4.65601247
The Naked Scientists Podcast
The Naked Scientists
4.99072781
Everything Iconic with Danny Pellegrino
Danny Pellegrino

3.7118402000
Bill O’Reilly’s No Spin News and Analysis
Bill O'Reilly

3.93631102
The Powers That Be: Daily
Puck | Audacy

4.38434435
The Peter Attia Drive
Peter Attia, MD

4.91906702
Abroad in Japan
Stak

4.6131892
The EggChasers Rugby Podcast
Tim Cocker, JB, Phil

